ਮੈਡੀਕਲ ਖੇਤਰ ਵਿੱਚ ਨਵਾਚਾਰ ਅਤੇ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਸਿਹਤ ਸਹੂਲਤਾਂ ਪਹੁੰਚਾਉਣ ਵਿੱਚ ਹੋਵਾਗਾ ਸਹਾਇਕ – ਮੁੱਖ ਮੰਤਰੀ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਗੁਰੂਗ੍ਰਾਮ ਵਿੱਚ ਪ੍ਰਬੰਧਿਤ ਅਖਿਲ ਭਾਰਤੀ ਸਰਚਨਸ ਸੰਘ ਦੇ 12ਵੇਂ ਸਾਲਾਨਾ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਡੀਕਲ ਖੇਤਰ ਵਿੱਚ ਨਵਾਚਾਰ ਅਤੇ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਸਾਰੇ ਵਰਗਾਂ ਤੱਕ ਸਹਿਤ ਸਹੂਲਤਾਂ ਪਹੁੰਚਾਉਣ ਵਿੱਚ ਸਹਾਇਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਮੇਲਨ ਨਾ ਸਿਰਫ ਸਰਜਰੀ ਦੇ ਖੇਤਰ ਵਿੱਚ ਨਵਾਚਾਰ ਨੂੰ ਪ੍ਰੋਤਸਾਹਨ ਦੇਣ ਦਾ ਮੰਚ ਹੈ, ਸੋਗ ਹਰਿਆਣਾ ਦੀ ਸਿਹਤ ਸੇਵਾ ਪ੍ਰਣਾਲੀ ਨੁੰ ਹੋਰ ਵੱਧ ਮਜਬੂਤ ਬਨਾਉਣ ਵਿੱਚ ਵੀ ਮਾਰਗਦਰਸ਼ਕ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਡਾਕਟਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਡਾਕਟਰਾਂ ਨੂੰ ਅਕਸਰ ਧਰਤੀ ਦਾ ਭਗਵਾਨ ਕਿਹਾ ਜਾਂਦਾ ਹੈ ਅਤੇ ਇਹ ਉਪਾਧੀ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਸਮਰਪਣ ਨੂੰ ਦੇਖਦੇ ਹੋਏ ਪੂਰੀ ਤਰ੍ਹਾ ਸਹੀ ਹੈ। ਚਾਹਰੇ ਮਹਾਮਾਰੀ ਹੋਵੇ, ਕੋਈ ਐਮਰਜੈਂਸੀ ਹੋਵੇ ਜਾਂ ਰੋਰਮਰਾ ਦੀ ਬੀਮਾਰੀਆਂ-ਡਾਕਟਰ ਹਰ ਸਥਿਤੀ ਵਿੱਚ ਡਟੇ ਰਹਿੰਦੇ ਹਨ, ਜੀਵਨ ਬਚਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਡਾਕਟਰ ਨਾ ਸਿਰਫ ਸ਼ਰੀਰ ਦਾ ਇਲਾਜ ਕਰਦੇ ਹਨ, ਸਗੋ ਕਈ ਵਾਰ ਆਪਣੇ ਸ਼ਬਦਾਂ ਅਤੇ ਵਿਹਾਰ ਨਾਲ ਮਰੀਜਾਂ ਨੂੰ ਭਾਵਨਾਤਮਕ ਸੰਬਲ ਵੀ ਦਿੰਦੇ ਹਨ। ਇਹ ਉਨ੍ਹਾਂ ਦਾ ਤਜਰਬਾ, ਹਮਦਰਦੀ ਅਤੇ ਇਨਸਾਨਿਅਤ ਹੀ ਹੈ ਜੋ ਉਨ੍ਹਾਂ ਨੂੰ ਖਾਸ ਬਣਾਉਂਦੀ ਹੈ। ਅੱਜ ਦੇ ਸਮੇਂ ਵਿੱਚ ਜਦੋਂ ਹਰ ਖੇਤਰ ਵਿੱਚ ਚਨੌਤੀਆਂ ਵੱਧ ਰਹੀਆਂ ਹਨ, ਡਾਕਟਰ ਆਪਣੇ ਨੈਤਿਕ ਮੁੱਲਾਂ ‘ਤੇ ਅੜਿੰਗ ਰਹਿੰਦੇ ਹੋਏ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਮੈਡੀਕਲ ਪੰਰਪਰਾ ਧੰਨਵੰਤਰੀ, ਚਰਕ ਅਤੇ ਸੁਸ਼ਰੁਤ ਵਰਗੀ ਵਿਭੂਤੀਆਂ ਦੀ ਦੇਣ ਹੈ ਅਤੇ ਅੱਜ ਦੇ ਆਧੁਨਿਕ ਸਰਜਨ ਉਸੀ ਪੰਰਪਰਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਮੌਜੂਦਾ ਵਿੱਚ ਮੈਡੀਕਲ ਵਿਗਿਆਨ ਤੇਜੀ ਨਾਲ ਪ੍ਰਗਤੀ ਕਰ ਰਿਹਾ ਹੈ ਅਤੇ ਰੋਬੋਟਿਕ ਸਰਜਰੀ, ਲੈਪ੍ਰੋਸਕੋਪਿਕ ਤਕਨੀਕ, 3-ਡੀ ਪ੍ਰਿੰਟਿੰਗ ਅਤੇ ਏਆਈ ਵਰਗੀ ਤਕਨੀਕਾਂ ਨੇ ਸਰਜਰੀ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਇੰਨ੍ਹਾਂ ਅੱਤਆਧੁਨਿਕ ਤਕਨੀਕਾਂ ਨੂੰ ਅਪਨਾਂਉਣ ਦੀ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਇੰਨ੍ਹਾਂ ਮੈਡੀਕਲ ਸਹੂਲਤਾਂ ਦਾ ਲਾਭ ਸਿਰਫ ਸ਼ਹਿਰੀ ਨਹੀਂ, ਸਗੋ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕ ਨੂੰ ਵੀ ਮਿਲ ਸਕੇ। ਉਨ੍ਹਾਂ ਨੇ ਸਰਜਰੀ ਦੀ ਲਾਗਤ ਨੂੰ ਘੱਟ ਕਰਨ ਅਤੇ ਸਹੂਲਤਾਂ ਹਰ ਵਰਗ ਤੱਕ ਪਹੁੰਚਾਉਣ ਦੀ ਪ੍ਰਤੀਬੱਧਤਾ ਵੀ ਦੋਹਰਾਈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਿਹਤ ਸੰਕੇਤਕਾਂ ਦੇ ਖੇਤਰ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਿਲ ਹੋ ਚੁੱਕਾ ਹੈ। ਮੌਤ ਅਤੇ ਸ਼ਿਸ਼ੂ ਮੌਤ ਦਰ ਵਿੱਚ ਗਿਰਾਵਟ ਆਈ ਹੈ, ਅਤੇ ਹਰ ਜਿਲ੍ਹੇ ਵਿੱਚ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਤੇਜੀ ਨਾਲ ਕੰਮ ਹੋ ਰਿਹਾ ਹੈ। ਆਯੂਸ਼ਮਾਨ ਭਾਰਤ ਅਤੇ ਚਰਕ ਯੋਜਨਾ ਵਰਗੀ ਖਾਸ ਯੋਜਨਾਵਾਂ ਨਾਲ ਲੱਖਾਂ ਨਾਗਰਿਕਾਂ ਨੂੰ ਲਾਭ ਮਿਲਿਆ ਹੈ।
ਮੁੱਖ ਮੰਤਰੀ ਨੇ ਸਮੇਲਨ ਵਿੱਚ ਹਿੱਸਾ ਲੈ ਰਹੇ ਸਾਰੇ ਸਰਜਨਾਂ, ਮਾਹਰਾਂ ਅਤੇ ਵਿਦਿਆਰਥੀਆਂ ਨੂੰ ਦੇਸ਼ ਅਤੇ ਹਰਿਆਣਾ ਦੀ ਅਮੁੱਲ ਨਿਧੀ ਦੱਸਦੇ ਹੋਏ ਉਨ੍ਹਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧ ਕਮੇਟੀ ਨੂੰ ਇਸ ਸਫਲ ਪ੍ਰਬੰਧ ਦੇ ਲਈ ਵਧਾਈ ਦਿੱਤੀ। ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਅਸੀਂ ਮਿਲ ਕੇ ਅਜਿਹਾ ਹਰਿਆਣਾ ਬਨਾਉਣ ਜਿੱਥੇ ਹਰੇਕ ਵਿਅਕਤੀ ਨੂੰ ਬਿਹਤਰੀਨ ਸਿਹਤ ਸੇਵਾਵਾਂ ਮਿਲਣ, ਬੀਮਾਰੀ ਤੋਂ ਡਰ ਮੁਕਤ ਜੀਵਨ ਹੋਵੇ ਅਤੇ ਹਰ ਨਾਗਰਿਕ ਸਿਹਤਮੰਦ ਅਤੇ ਖੁਸ਼ ਰਹੇ।
ਪ੍ਰੋਗਰਾਮ ਵਿੱਚ ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ ਨੈ ਕਿਹਾ ਕਿ ਤੁਸੀਂ ਲੋਕ ਸਿਰਫ ਡਾਕਟਰ ਨਹੀਂ, ਸਗੋ ਇਸ ਸਮਾਜ ਦੇ ਸੱਚੇ ਹੀਰੋ ਹਨ। ਤੁਹਾਡੀ ਮਿਹਨਤ, ਤੁਹਾਡਾ ਸਮਰਪਨ ਅਤੇ ਤੁਹਾਡੀ ਸੇਵਾ ਭਾਵਨਾ ਵਾਕਈ ਵਿੱਚ ਸ਼ਲਾਘਾਯੋਗ ਹੈ।
ਪਟੌਦੀ ਤੋਂ ਵਿਧਾਹਿਕ ਬਿਮਲਾ ਚੌਧਰੀ ਨੈ ਵੀ ਅਖਿਲ ਭਾਰਤੀ ਸਰਜਨਸ ਸੰਘ ਦੇ ਸਾਲਾਨਾ ਸਮੇਲਨ ਵਿੱਚ ਹਿੱਸਾ ਲਿਆ ਅਤੇ ਮੈਡੀਕਲ ਕਮਿਊਨਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਮੇਲਨ ਵਿੱਚ ਰਚਿਆ ਗਿਆ ਇਤਿਹਾਸ
ਗੌਰਤਲਬ ਹੈ ਕਿ ਇਸ ਦੋ ਦਿਨਾਂ ਮੈਡੀਕਲ ਸਮੇਲਨ ਵਿੱਚ ਪੂਰੇ ਦੇਸ਼ ਤੋਂ ਸੈਕੜਿਆਂ ਪ੍ਰਸਿੱਦ ਸਰਜਨਸ, ਮਾਹਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮੇਲਨ ਦੀ ਖਾਸ ਗੱਲ ਰਹੀ 48 ਘੰਟੇ ਦੀ ਰਿਕਾਰਡ ਬ੍ਰੇਕਿੰਗ ਲਾਇਵ ਸਰਜਰੀ ਚੇਨ, ਜਿਸ ਨੇ ਮੈੜੀਕਲ ਖੇਤਰ ਵਿੱਚ ਨਵਾਂ ਰਿਕਾਰਡ ਸਥਾਪਿਤ ਕੀਤਾ।
ਸਮੇਲਨ ਵਿੱਚ ਮਿਨਿਮਲ ਇਨਵੇਸਿਵ ਸਰਜਰੀ, ਰੋਬੋਟਿਕ ਸਰਜਰੀ, ਆਰਗਨ ਟ੍ਰਾਂਸਪਲਾਂਟ ਅਤੇ ਏਆਈ ਅਧਾਰਿਕ ਸਰਜੀਕਲ ਪ੍ਰਕ੍ਰਿਆਵਾਂ ‘ਤੇ ਮਾਹਰਾਂ ਨੈ ਵਿਚਾਰ ਸਾਂਝੇ ਕੀਤੇ। ਉਪਰਦੇ ਸਰਜਨਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਆਧੁਨਿਕ ਮੈੜੀਕਲ ਸਿਸਟਮਸ ਨਾਲ ਜਾਣੂ ਹੋਣ ਦਾ ਵੀ ਇਹ ਇੱਕ ਸੁਨਹਿਰਾ ਮੌਕਾ ਰਿਹਾ।
ਪ੍ਰਧਾਨ ਮੰਤਰੀ ਅੱਜ ਮਹਾਰਾਜਾ ਅਗਰਸੇਨ ਏਅਰਪੋਰਟ ਤੋਂ ਹਵਾਈ ਸੇਵਾਵਾਂ ਦਾ ਕਰਣਗੇ ਵਿਧੀਵਤ ਸ਼ੁਰੂਆਤ, ਮੁੱਖ ਮੰਤਰੀ ਨੇ ਲਿਆ ਤਿਆਰੀ ਦਾ ਜਾਇਜ਼ਾ
ਚੰਡੀਗੜ੍ਹ, ( ਜਸਟਿਸ ਨਿਊਜ਼) ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 14 ਅਪ੍ਰੈਲ ਨੂੰ ਹਿਸਾਰ ਦੇ ਮਹਾਰਾਜਾ ਅਗਰਸੇਨ ਏਅਰਪੋਰਟ ਤੋਂ ਹਵਾਈ ਸੇਵਾਵਾਂ ਦਾ ਵਿਧੀਵਤ ਸ਼ੁਰੂਆਤ ਕਰਣਗੇ। ਇਸ ਪ੍ਰੋਗਰਾਮ ਦੀ ਤਿਆਰੀਆਂ ਦਾ ਜਾਇਜਾ ਲੈਣ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਪ੍ਰੋਗਰਾਮ ਸਥਾਨ ‘ਤੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਕਿਸੇ ਤਰ੍ਹਾ ਦੀ ਕਮੀ ਨਾ ਰਹੇ ਅਤੇ ਸਮੂਚੇ ਵਿਵਸਥਾਵਾਂ ਸਮੇਂ ‘ਤੇ ਅਤੇ ਸੁਚਾਰੂ ਰੂਪ ਨਾਲ ਪੂਰੀਆਂ ਕੀਤੀਆਂ ਜਾਣ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਪ੍ਰੋਗਰਾਮ ਦੌਰਾਨ ਏਅਰਪੋਰਟ ਟਰਮੀਨਲ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਹੋਵੇਗਾ। ਇਸੀ ਦੌਰਾਨ ਇੱਥੋ ਅਯੋਧਿਆ ਨੂੰ ਜਾਣ ਵਾਲੀ ਪਹਿਲੀ ਫਲਾਇਟ ਨੂੰ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਇੱਕ ਵਿਸ਼ਾਲ ਜਨਸਭਾ ਨੂੰ ਵੀ ੰਸਬੋਧਿਤ ਕਰਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਏਅਰਪੋਰਟ ਨਾ ਸਿਰਫ ਹਿਸਾਰ ਸਗੋ ਨੇੜੇ ਦੇ ਜਿਲ੍ਹਿਆਂ ਲਈ ਵੀ ਇੱਕ ਵੱਡੀ ਸੌਗਾਤ ਸਾਬਤ ਹੋਵੇਗਾ। ਹਵਾਈ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਖੇਤਰੀ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਨੂੰ ਨਵੀਂ ਉੜਾਨ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਇਹ ਦੌਰਾ ਹਰਿਆਣਾ ਦੇ ਵਿਕਾਸ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।
ਇਸ ਮੌਕੇ ‘ਤੇ ਪੀਡਬਲਿਯੂਡੀ ਮੰਤਰੀ ਰਣਬੀਰ ਗੰਗਵਾ, ਹਾਂਸੀ ਦੇ ਵਿਧਾਇਕ ਵਿਨੋਦ ਭਿਾਆਨਾ, ਨਲਵਾ ਦੇ ਵਿਧਾਇਕ ਰਣਧੀਰ ਪਨਿਹਾਰ ਮੌਜੂਦ ਰਹੇ।
ਮੁੱਖ ਮੰਤਰੀ ਨੇ ਭੀਮਰਾਓ ਅੰਬੇਦਕਰ ਦੀ ਪ੍ਰਤਿਮਾ ‘ਤੇ ਪੁਸ਼ਪ ਅਰਪਿਤ ਕੀਤੇ
ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਿਸਾਰ ਦੇ ਮਿਨੀ ਸਕੱਤਰੇਤ ਵਿੱਚ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਦੀ ਪ੍ਰਤਿਮਾ ‘ਤੇ ਪੁਸ਼ਪ ਅਰਪਿਤ ਕਰ ਊਨ੍ਹਾਂ ਨੂੰ ਨਮਨ ਵੀ ਕੀਤਾ।
ਸਰਕਾਰੀ ਕਾਲਜ ਵਿੱਚ ਮੇਡੀਕਲ ਤੇ ਇੰਜੀਨੀਅਰਿੰਗ ਦੀ ਪੜਾਈ ਕਰਨ ਵਾਲੇ ਅਨੁਸੂਚਿਤ ਜਾਤੀ ਅਤੇ ਓ.ਬੀ.ਸੀ. ਦੇ ਸਾਰੇ ਵਿਦਿਆਰਥੀਆਂ ਨੂੰ ਪੂਰਨ ਸਕਾਲਰਸ਼ਿਪ ਦਿੱਤੀ ਜਾਵੇਗੀ – ਮੁੱਖ ਮੰਤਰੀ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਦਿਅਕ ਸੈਸ਼ਨ 2025-26 ਤੋਂ ਦੇਸ਼ ਦੇ ਕਿਸੇ ਵੀ ਸਰਕਾਰੀ ਕਾਲਜ ਵਿੱਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਪੜਾਈ ਕਰਨ ਵਾਲੇ ਅਨੁਸੂਚਿਤ ਜਾਤੀ ਅਤੇ ਓਬੀਸੀ ਦੇ ਸਾਰੇ ਵਿਦਿਆਰਥੀਆਂ ਨੂੰ ਪੂਰਨ ਸਕਾਲਰਸ਼ਿਪ ਦਿੱਤੀ ਜਾਵੇਗੀ, ਇਸ ਲਈ ਇੱਕ ਪੋਰਟਲ ਬਣਾਇਆ ਜਾਵੇਗਾ।
ਮੁੱਖ ਮੰਤਰੀ ਅੱਜ ਗੁਰੂਗ੍ਰਾਮ ਵਿੱਚ ਮਹਾਤਮਾ ਜੋਤਿਬਾ ਫੂਲੇ ਦੀ ਜੈਯੰਤੀ ਮੌਕੇ ‘ਤੇ ”ਆਲ ਇੰਡੀਆ ਸੈਣੀ ਸੇਵਾ ਸਮਾਜ” ਵੱਲੋਂ ਪ੍ਰਬੰਧਿਤ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।
ਇਸ ਮੌਕੇ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਕੇਸ਼ਵ ਪ੍ਰਸਾਦ ਮੋਰਿਅ, ਬਿਹਾਰ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸਮਰਾਟ ਚੌਧਰੀ, ਮਹਾਰਾਸ਼ਟਰ ਦੇ ਸਾਬਾਕ ਡਿਪਟੀ ਮੁੱਖ ਮੰਤਰੀ ਸ੍ਰੀ ਛਗਨ ਭੁਜਬਲ, ਸਾਂਸਦ ਸ੍ਰੀ ਉਪੇਂਦਰ ਕੁਸ਼ਵਾਹ ਅਤੇ ਸ੍ਰੀਮਤੀ ਕਲਪਣਾ ਸੈਣੀ ਵੀ ਮੋਜੂਦ ਰਹੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਨੂੰ ਵਿਸਾਖੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਹੀ ਦੇ ਦਿਨ ਮਹਾਨ ਸਮਾਜ ਸੁਧਾਰਕ, ਵਿਚਾਰਕ, ਲੇਖਕ ਅਤੇ ਦਾਰਸ਼ਨਿਕ ਮਹਾਤਮਾ ਜੋਤਿਬਾ ਫੂਲੇ ਦੀ ਜੈਯੰਤੀ ਵੀ ਹੈ। ਉਨ੍ਹਾਂ ਨੇ ਅੰਮ੍ਰਿੰਤਸਰ ਵਿੱਚ ਜਲਿਆਂਵਾਲਾ ਬਾਗ ਵਿੱਚ ਜਨਰਲ ਡਾਇਰ ਦੇ ਆਦੇਸ਼ ਨਾਲ ਅੰਗੇ੍ਰਜੀ ਸੇਨਾ ਵੱਲੋਂ ਗੋਲੀਆਂ ਚਲਾਉਣ ‘ਤੇ ਸ਼ਹੀਦ ਹੋਣ ਵਾਲੇ ਨਾਗਰਿਕਾਂ ਨੂੰ ਵੀ ਨਮਨ ਕੀਤਾ।
ਮਹਾਤਮਾ ਜੋਤਿਬਾ ਫੂਲੇ ਨੇ ਸਮਾਜ ਸੁਧਾਰਾਂ ਲਈ ਸਮਰਪਿਤ ਕੀਤਾ ਆਪਣਾ ਜੀਵਨ
ਮੁੱਖ ਮੰਤਰੀ ਨੇ ਮਹਾਤਮਾ ਜੋਤਿਬਾ ਫੂਲੇ ਨੂੰ ਨਮਨ ਕਰਦੇ ਹੋਏ ਕਿਹਾ ਕਿ ਮਹਾਤਮਾ ਜੋਤਿਬਾ ਫੂਲੇ ਜੀ ਨੇ ਉਸ ਸਮੇਂ ਦੇਸ਼ ਅਤੇ ਸਮਾਜ ਨੂੰ ਜਗਾਉਣ ਦਾ ਕੰਮ ਕੀਤਾ ਸੀ, ਜਦੋਂ ਭਾਰਤ ਗੁਲਾਮਾਂ ਦੀ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ। ਉਨ੍ਹਾਂ ਨੇ ਆਪਣਾ ਸੰਪੂਰਣ ਜੀਵਨ ਬਾਲ ਵਿਆਹ ਨੂੰ ਰੋਕਨ, ਵਿਧਵਾ ਵਿਆਹ ਦਾ ਸਮਰਥਨ ਕਰਨ, ਮਹਿਲਾਵਾਂ ਨੂੰ ਸਿਖਿਆ ਦਾ ਅਧਿਕਾਰ ਦਿਵਾਉਣ, ਛੁਆਂਛੂਤ ਨੂੰ ਖਤਮ ਕਰਨ ਅਤੇ ਸਮਾਜ ਨੂੰ ਮਜਬੂਤ ਬਨਾਉਣ ਵਿੱਚ ਲਗਾ ਦਿੱਤਾ। ਉਨ੍ਹਾਂ ਨੇ ਬਾਲਿਕਾਵਾਂ ਨੂੰ ਸਿਖਿਆ, ਵਿਧਵਾ ਵਿਆਹ, ਦਲਿਤ ਉਥਾਨ ਅਤੇ ਸ਼ੋਸ਼ਨ ਦੇ ਵਿਰੁੱਧ ਆਵਾਜ਼ ਚੁੱਕੀ, ਉਹ ਵੀ ਉਸ ਦੌਰ ਵਿੱਚ ਜਦੋਂ ਇਹ ਗੱਲਾਂ ਸੋਚਨਾ ਵੀ ਮੁਸ਼ਕਲ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ”ਸਿਖਿਆ ਹੀ ਵਿਅਕਤੀ ਅਤੇ ਸਮਾਜ ਦਾ ਉਥਾਨ ਕਰ ਸਕਦੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਜੋਤਿਬਾ ਫੂਲੇ ਨੈ ਆਪਣੀ ਪਤਨੀ ਸਾਵਿਤਰੀਬਾਈ ਫੂਲੇ ਦੇ ਨਾਲ ਮਿਲ ਕੇ ਭਾਰਤ ਦਾ ਪਹਿਲਾ ਕੁੜੀਆਂ ਦਾ ਸਕੂਲ ਪੂਣੇ ਵਿੱਚ ਖੋਲਿਆ। ਉਨ੍ਹਾਂ ਦੀ ਪਤਨੀ ਵੀ ਇੱਕ ਮਹਾਨ ਸਮਾਜ-ਸੁਧਾਰਕ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸੀ। ਉਨ੍ਹਾਂ ਨੇ ਮਹਿਲਾਵਾਂ ਦੀ ਸਿਖਿਆ, ਸ਼ਸ਼ਕਤੀਕਰਣ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਨੇ ਮਹਾਤਮਾ ਫੂਲੇ ਜੀ ਦੀ ਜੈਯੰਤੀ ‘ਤੇ ਕੌਮੀ ਜਾਗਰਿਤੀ ਮਹਾਸਮੇਲਨ ਦਾ ਪ੍ਰਬੰਧ ਕਰਨ ਲਈ ”ਅਖਿਲ ਭਾਰਤੀ ਸੈਣੀ ਸੇਵਾ ਸਮਾਜ” ਦੀ ਵੀ ਸ਼ਲਾਘਾ ਕੀਤੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਤਮਾ ਫੂਲੇ ਦੇ ਆਦਰਸ਼ ਸਾਲੇ ਲਏ ਦਿਸ਼ਾ ਸੂਚਕ ਹਨ। ਉਨ੍ਹਾਂ ਦੇ ਅਨੁਰੂਪ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦਾ ਮੰਤਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਸੈਣੀ ਸਮਾਜ ਦਾ ਇਤਿਹਾਸ ਪੁਰਾਣਾ ਅਤੇ ਗੌਰਵਸ਼ਾਲੀ ਹੈ। ਇਸ ਨੇ ਹਮੇਸ਼ਾ ਤੋਂ ਕਿਰਤ, ਤਿਆਗ ਅਤੇ ਸੇਵਾ ਨੂੰ ਆਪਣਾ ਧਰਮ ਮੰਨਿਆ ਹੈ। ਖੇਤੀਬਾੜੀ, ਬਾਗਬਾਨੀ ਅਤੇ ਜਨਸੇਵਾ ਵਿੱਚ ਇਸ ਸਮਾਜ ਦਾ ਯੋਗਦਾਨ ਅਮੁੱਲ ਰਿਹਾ ਹੈ। ਸਮਾਜਿਕ ਕ੍ਰਾਂਤੀ ਦੇ ਅਗਰਦੂਤ ਮਹਾਤਮਾ ਜੋਤਿਬਾ ਫੂਲੇ ਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿਤਰੀਬਾਈ ਫੂਲੇ ਸੈਣੀ ਸਮਾਜ ਦੇ ਰਤਨ ਹਨ।
ਗਰੀਬਾਂ ਦੀ ਭਲਾਈ-ਉਥਾਨ ਸਾਡਾ ਸੰਕਲਪ ਸੀ, ਹੈ ਅਤੇ ਰਹੇਗਾ
ਮੁੱਖ ਮੰਤਰੀ ਨੇ ਕਿਹਾ ਕਿ ਗਰੀਬਾਂ ਦੀ ਭਲਾਈ-ਉਥਾਨ ਸਾਡਾ ਸੰਕਲਪ ਸੀ, ਸੰਗਲਪ ਹੈ ਅਤੇ ਸੰਕਲਪ ਰਹੇਗਾ। ਇਸ ਲਈ ਵਿਕਾਸ ਦਾ ਸਾਡਾ ਆਧਾਰ ਗਰੀਬ ਦਾ ਮਜਬੂਤੀਕਰਣ ਹੈ। ਲਾਸਟ ਮਾਇਲ ਡਿਲੀਵਰੀ ‘ਤੇ ਫੋਕਸ ਨੇ ਇੰਨ੍ਹਾਂ ਵਰਗਾਂ ਦਾ ਜੀਵਨ ਬਦਲ ਦਿੱਤਾ ਹੈ। ਵਾਂਝਿਆਂ ਦੀ ਸੇਵਾ ਦਾ ਇਹ ਸੰਕਲਪ ਹੀ ਸੱਚਾ ਸਮਾਜਿਕ ਨਿਆਂ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛੜੇ ਵਰਗਾਂ ਲਈ ਕ੍ਰੀਮੀਲੇਅਰ ਦੀ ਆਮਦਨ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਸਾਲਾਨਾ ਕੀਤੀ ਹੈ ਅਤੇ ਪਿਛੜਾ ਵਰਗ -ਬੀ ਨੂੰ ਪੰਚਾਇਤੀ ਰਾਜ ਅਦਾਰਿਆਂ ਤੇ ਸ਼ਹਿਰੀ ਸਥਾਨਕ ਨਿਗਮਾਂ ਵਿੱਚ ਰਾਖਵਾਂ ਦਿੱਤਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗਰੀਬ ਲਈ ਬੱਚਿਆਂ ਦੀ ਪੜਾਈ ਦਾ ਖਰਚ ਚੁੱਕਨਾ ਬਹੁਤ ਮੁਸ਼ਕਿਲ ਹੈ। ਇਸ ਲਈ ਪਿਛੜਾ ਵਰਗ ਦੇ 3 ਲੱਖ ਰੁਪਏ ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਦੇਸ਼ ਵਿੱਚ ਪੜਾਈ ਲਈ 15 ਲੱਖ ਰੁਪਏ ਤੱਕ ਅਤੇ ਵਿਦੇਸ਼ ਵਿੱਚ ਪੜਾਈ ਲਈ 20 ਲੱਖ ਰੁਪਏ ਤੱਕ ਦਾ ਕਰਜਾ 4 ਫੀਸਦੀ ਸਾਲਾਨਾ ਵਿਆਜ ‘ਤੇ ਦਿੱਤਾ ਜਾਂਦਾ ਹੈ।
ਉਨ੍ਹਾਂ ਨੇ ਸੂਬਾ ਸਰਕਾਰ ਨੂੰ ਕਿਸਾਨ ਹਿਤੇਸ਼ੀ ਦੱਸਦੇ ਹੋਏ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਕਿਸਾਨਾਂ ਦੀ ਸੌ-ਫੀਸਦੀ ਫਸਲਾਂ ਨੂੰ ਐਮਐਸਪੀ ‘ਤੇ ਖਰੀਦਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਵੱਲੋਂ ਹਰ-ਘਰ ਗ੍ਰਹਿਣੀ ਯੋਜਨਾ ਵਿੱਚ 17 ਲੱਖ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਸਿਰਫ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣੀ ਬੱਚਿਆਂ ਨੂੰ ਸਿਖਿਅਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹੀ ਮਹਾਤਮਾ ਜੋਤਿਬਾ ਫੂਲੇ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ ‘ਤ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ, ਸ੍ਰੀਮਤੀ ਬਿਮਲਾ ਚੌਧਰੀ, ਸ੍ਰੀਮਤੀ ਉਸ਼ਾ ਮੌਰਿਯ, ਆਲ ਇੰਡੀਆ ਯੈਣੀ ਸੇਵਾ ਸਮਾਜ ਦੇ ਚੇਅਰਮੈਨ ਸ੍ਰੀ ਦਿਲਬਾਗ ਸੰਘ ਸੈਣੀ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਸਨ।
ਖਾਲਸਾ ਪੰਥ ਦੀ ਸਥਾਪਨਾ ਨੇ ਲੋਕਾਂ ਵਿੱਚ ਹਿੰਮਤ ਅਤੇ ਬਲਿਦਾਨ ਦੀ ਭਾਵਨਾ ਪੈਦਾ ਕੀਤੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ, 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕਰ ਕੇ ਲੋਕਾਂ ਵਿੱਚ ਹਿੰਮਤ ਅਤੇ ਬਲਿਦਾਨ ਦੇ ਨਾਲ ਜੀਣ ਦੀ ਭਵਾਨਾ ਪੈਦਾ ਕੀਤੀ। ਉਨ੍ਹਾਂ ਨੇ ਵੀਰਤਾ ਅਤੇ ਵੀਰ ਭਾਵਨਾ ਨੂੰ ਅਧਿਆਤਮਕ ਸੋਚ ਦੇ ਨਾਲ ਜੋੜ ਕੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ।
ਮੁੱਖ ਮੰਤਰੀ ਅੱਜ ਵਿਸਾਖੀ ਦੇ ਮੌਕੇ ‘ਤੇ ਗੁਰੂਗ੍ਰਾਮ ਦੇ ਸਾਊਥ ਸਿਟੀ-1 ਸਥਿਤ ਗੁਰੂਦੁਆਰਾ ਵਿੱਚ ਸਾਧ ਸੰਗਤ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਗੁਰੂਦੁਆਰੇ ਵਿੱਚ ਮੱਥਾ ਟੇਕਿਆ ਅਤੇ ਸਾਰਿਆਂ ਨੂੰ ਪਵਿੱਤਰ ਦਿਨ ਦੀ ਵਧਾਈ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਵਿਸਾਖੀ ਇੱਕ ਬਹੁਤ ਹੀ ਸੁੰਦਰ ਤਿਊਹਾਰ ਹੈ, ਜਿਸ ਨੂੰ ਪੂਰੇ ਉੱਤਰ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਊਹਾਰ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ। ਖਰੀਫ ਦੀ ਫਸਲ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੋਣ ਦੇ ਕਾਰਨ ਇਹ ਤਿਊਹਾਰ ਕਿਸਾਨਾਂ ਲਈ ਬਹੁਤ ਮਹਤੱਵ ਰੱਖਦਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ੧ੀ ਨੇ ਅਨਿਆਂ ਅਤੇ ਜੁਲਮ ਨਾਲ ਲੜਨ ਲਈ ਵਿਸਾਖੀ ਦੇ ਦਿਨ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਦੇਸ਼ ‘ਤੇ ਮੁਗਲਾਂ ਦਾ ਸ਼ਾਸਨ ਸੀ। ਉਹ ਲੋਕਾਂ ‘ਤੇ ਭਿਆਨਕ ਜੁਲਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਧਰਮ ਬਦਲਣ ਲਈ ਮਜਬੂਤ ਕੀਤਾ ਜਾ ਰਿਹਾ ਸੀ। ਸਮਾਜ ਜਾਤੀ ਅਤੇ ਧਰਮ ਦੇ ਆਧਾਰ ‘ਤੇ ਵੰਡਿਆ ਹੋਇਆ ਸੀ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਚਮਤਕਾਰ ਕੀਤਾ ਜੋ ਕੋਈ ਸਾਧਾਰਣ ਮਨੁੱਖ ਨਹੀਂ ਕਰ ਸਕਦਾ ਸੀ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਧਰਮ ਅਤੇ ਸਨਮਾਨ ਦੀ ਰੱਖਿਆ ਲਈ ਹਰ ਤਰ੍ਹਾ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਖਾਲਸਾ ਪੰਥ ਦੀ ਨੀਂਹ ਰੱਖਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੀ ਪੰਜ ਵੱਖ-ਵੱਖ ਜਾਤੀਆਂ ਅਤੇ ਪੰਜ ਵੱਖ-ਵੱਖ ਖੇਤਰਾਂ ਤੋਂ ਪੰਜ ਪਿਆਰਿਆਂ ਨੂੰ ਸ਼ਾਮਿਲ ਕੀਤਾ ਸੀ। ਫਿਰ ਉਨ੍ਹਾਂ ਨੇ ਸਾਰਿਆਂ ਨੂੰ ਇੱਕ ਹੀ ਭਾਂਡੇ ਤੋਂ ਅੰਮ੍ਰਿਤ ਛਕਾ ਕੇ ਭੇਦਭਾਵ ਨੂੰ ਖਤਮ ਕੀਤਾ। ਉਨ੍ਹਾਂ ਨੇ ਕਦੀ ਵੀ ਭਾਸ਼ਾ, ੧ਾਤੀ ਅਤੇ ਧਰਮ ਦੇ ਆਧਾਰ ‘ਤੇ ਮਨੁੱਖਾਂ ਦੇ ਵਿਚ ਭੇਦਭਾਵ ਨੂੰ ਸਵੀਕਾਰ ਨਹੀਂ ਕੀਤਾ।
ਮਨੁੱਖਤਾ ਦੀ ਰੱਖਿਆ ਲਈ ਪੀੜੀਆਂ ਕੁਰਬਾਨ ਹੋਈਆਂ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ, ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ, ਮਾਤਾ ਗੁਜਰੀ ਜੀ ਅਤੇ ਉਨ੍ਹਾਂ ਦੇ ਚਾਰ ਪੁੱਤਰ ਮਨੁੱਖਤਾ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ। ਇਸ ਤਰ੍ਹਾ ਇੱਕ ਹੀ ਪਰਿਵਾਰ ਦੀ ਤਿੰਨ ਪੀੜੀਆਂ ਦੇ ਬਲਿਦਾਨ ਦਾ ਉਦਾਹਰਣ ਵਿਸ਼ਵ ਦੇ ਇਤਿਹਾਸ ਵਿੱਚ ਬਹੁਤ ਘੱਟ ਮਿਲਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਇਤਿਹਾਸ ਦੀ ਕਈ ਘਟਨਾਵਾਂ ਵਿਸਾਖੀ ਦੇ ਤਿਊਹਾਰ ਨਾਲ ਵੀ ਜੁੜੀਆਂ ਹੋਈਆਂ ਹਨ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਜਨਰਲ ਡਾਇਰ ਨੇ ਨਾਗਰਿਕਾਂ ਦੀ ਗੋਲੀ ਮਾਰਕ ਕੇ ਹਤਿਆ ਕਰ ਦਿੱਤੀ ਸੀ। ਇਸ ਹਤਿਆਕਾਂਡ ਨੇ ਸੁਤੰਤਰਤਾ ਸੈਨਾਨੀਆਂ ਨੂੰ ਬ੍ਰਿਟਿਸ਼ ਸਰਕਾਰ ਤੋਂ ਬਦਲਾ ਲੈਣ ਲਈ ਹੋਰ ਵੱਧ ਪ੍ਰਤੀਬੱਧ ਬਣਾ ਦਿੱਤਾ, ਜਿਸ ਦੇ ਕਾਰਨ 15 ਅਗਸਤ, 1947 ਨੂੰ ਦੇਸ਼ ਨੂੰ ਆਜਾਦੀ ਮਿਲੀ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਦੇਸ਼ ਜਲਿਆਂਵਾਲਾ ਬਾਗ ਦੇ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਹਰਿਆਣਾ ਦੀ ਜਨਤਾ ਅਤੇ ਹਰਿਆਣਾ ਸਰਕਾਰ ਵੱਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ।
ਕੁਰੂਕਸ਼ੇਤਰ ਵਿੱਚ ਬਣੇਗਾ ਸਿੱਖ ਅਜਾਇਬ-ਘਰ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸਾਲ 2017 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਵਿੱਚ ਰਾਜ ਪੱਧਰੀ ਪ੍ਰੋਗਰਾਮ ਪ੍ਰਬੰਧਿਤ ਕੀਤੇ ਗਏ ਸਨ। ਸਾਲ 2022 ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਅਤੇ ਪਾਣੀਪਤ ਦੀ ਇਤਿਹਾਸਿਕ ਧਰਤੀ ‘ਤੇ ਰਾਜ ਪੱਧਰੀ ਸਮਾਰੋਹ ਪ੍ਰਬੰਧਿਤ ਕੀਤਾ ਗਿਆ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ 4 ਏਕੜ ਖੇਤਰ ਵਿੱਚ ਸਿੱਖ ਅਜਾਇਬਘਰ ਸਥਾਪਿਤ ਕੀਤਾ ਜਾਵੇਗਾ, ਤਾਂ ਜੋ ਸਿੱਖ ਕਮਿਊਨਿਟੀ ਆਪਣੇ ਇਤਿਹਾਸ ਨਾਲ ਜੁੜੀ ਰਹਿ ਸਗੇ ਅਤੇ ਆਉਣ ਵਾਲੀ ਪੀੜੀਆਂ ਨੂੰ ਸਾਡੇ ਗੁਰੂਆਂ ਦੇ ਮਹਾਨ ਬਲਿਦਾਨਾਂ ਦੇ ਬਾਰੇ ਵਿੱਚ ਜਾਣਕਾਰੀ ਮਿਲ ਸਕੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕੀਤਾ, ਤਾਂ ੧ੋ ਸਿੱਖ ਕਮਿਊਨਿਟੀ ਪਾਕੀਸਤਾਨ ਵਿੱਚ ਕਰਤਾਰਪੁਰ ਸਾਹਿਬ ਗੁਰੂਦੁਆਰੇ ਜਾ ਸਕੇ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ ਬਿਤਾਇਆ ਸੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਿਰਸਾ ਵਿੱਚ ਗੁਰੂਦੁਆਰਾ ਚਿੱਲਾ ਸਾਹਿਬ ਦੇ ਨੇੜੈ ਸਥਿਤ ਇੱਕ ਵਿਦਿਅਕ ਅਦਾਰਾ ਦੀ ਜਮੀਨ ਵੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਟ੍ਰਾਂਸਫਰ ਕਰ ਦਿੱਤੀ ਹੈ, ਜਿਸ ਨਾਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਉੱਥੇ 40 ਦਿਨਾਂ ਤੱਕ ਧਿਆਨ ਲਗਾਇਆ ਸੀ ਅਤੇ ਸਿਰਸਾ ਵਿੱਚ ਹੀ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਜਿਲ੍ਹੇ ਦੇ ਲੋਹਗੜ੍ਹ ਵਿੱਚ ਵਿਸ਼ਵ ਪੱਧਰੀ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਬਣਾਈ ਜਾਵੇਗੀ, ਜੋ ਉਨ੍ਹਾਂ ਦੀ ਬਹਾਦੁਰੀ ਅਤੇ ਬਲਿਦਾਨ ਦੀ ਵੀਰ ਗਾਥਾ ਨੂੰ ਦਰਸ਼ਾਏਗਾ।
ਗੁਰੂਦੁਆਰਾ ਪ੍ਰਬੰਧਨ ਕਰ ਰਿਹਾ ਹੈ ਨੇਕ ਸੇਵਾ
ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਗੁਰੂਦੁਆਰਾ ਸਾਲ 2000 ਵਿੱਚ ਜਮੀਨ ਦੇ ਇੱਕ ਛੋਟੇ ਜਿਹੇ ਟੁੱਕੜੇ ‘ਤੇ ਸ਼ੁਰੂ ਹੋਇਆ ਸੀ, ਪਰ ਗੁਰੂਆਂ ਦੇ ਆਸ਼ੀਰਵਾਦ ਨਾਲ ਅੱਜ ਇਹ ਵਿਸ਼ਾਲ ਹੋ ਗਿਆ ਹੈ ਅਤੇ ਭਵਿੱਖ ਵਿੱਚ ਇਹ ਹੋਰ ਵੀ ਵੱਡਾ ਬਣੇਗਾ। ਉਨ੍ਹਾਂ ਨੇ ਕਿਹਾ ਕਿ ਗੁਰੂਦੁਆਰਾ ਪ੍ਰਬੰਧਨ ਵੱਲੋਂ ਉਨ੍ਹਾਂ ਦੇ ਸਾਹਮਣੇ ਜੋ ਵੀ ਮੰਗਾਂ ਰੱਖੀਆਂ ਗਈਆਂ ਹਨ, ਉਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ, ਜਿਸ ਵਿੱਚ ਵੱਧ ਜਮੀਨ ਦੀ ਮੰਗ ਵੀ ਸ਼ਾਮਿਲ ਹੈ। ਮੁੱਖ ਮੰਤਰੀ ਨੇ ਗੁਰੂਦੁਆਰੇ ਲਈ 21 ਲੱਖ ਰੁਪਏ ਦੇ ਅਨੁਦਾਨ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂਦੁਆਰਾ ਵੱਲੋਂ ਚਲਾਏ ਜਾ ਰਹੇ ਵੈਲਨੈਸ ਸੈਂਟਰ ਵਿੱਚ ਨੇਕ ਸੇਵਾ ਕੀਤੀ ਜਾ ਰਹੀ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਗਰੀਬ ਮਰੀਜ ਰੋਜਾਨਾਂ ਇਸ ਦੀ ਓਪੀਡੀ ਵਿੱਚ ਆਉਂਦੇ ਹਨ ਅਤੇ ਇਲਾਜ ਕਰਾਉਂਦੇ ਹਨ।
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋ ਰਿਹਾ ਭਾਰਤ ਦਾ ਵਿਕਾਸ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਹੇਮਕੁੰਟ ਸਾਹਿਬ ਵਰਗੇ ਗੁਰੂਦੁਆਰਿਆਂ ਦੇ ਦਰਸ਼ਨ ਕਰਨ ਬਹੁਤ ਆਸਾਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ 14 ਅਪ੍ਰੈਲ ਨੂੰ ਹਰਿਆਣਾ ਆਉਣਗੇ ਅਤੇ ਹਿਸਾਰ ਵਿੱਚ ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਹਵਾਈ ਸੇਵਾ ਦੀ ਸ਼ੁਰੂਆਤ ਕਰਣਗ ਅਤੇ ਯਮੁਨਾਨਗਰ ਵਿੱਚ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਦੀ ਤੀਜੀ ਯੁਨਿਟ ਦਾ ਨੀਂਹ ਪੱਥਰ ਰੱਖਣਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਦੇ ਆਨੰਦਪੁਰ ਸਾਿਹਬ ਦਾ ਵੀ ਦੌਰਾ ਕੀਤਾ ਅਤੇ ਵਿਸਾਖੀ ਦੇ ਮੌਕੇ ‘ਤੇ ਉੱਥੇ ਗੁਰੂਦੁਆਰੇ ਵਿੱਚ ਮੱਥਾ ਟੇਕਿਆ।
Leave a Reply